ਸ੍ਰੀ ਬ੍ਰਹਾਮਣ ਸਭਾ ਬਟਾਲਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਜੇਸ਼ ਦੀ ਅਗਵਾਈ ਹੇਠ ਹੋਈ ਜਿਸ ਵਿਚ 20,21 ਜੂਨ ਨੂੰ ਲਗਾਏ ਜਾ ਰਹੇ ਯੋਗਾ ਕੈਂਪ ਸਬੰਧੀ ਵਿਚਾਰ ਵਟਾਂਦਰਾ ਕੀਤਾ

  • ਬਟਾਲਾ, 19 ਜੂਨ ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ

-ਸ਼੍ਰੀ ਬ੍ਰਾਹਮਣ ਸਭਾ ਬਟਾਲਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ 20 ਅਤੇ 21 ਜੂਨ ਨੂੰ ਲਗਾਏ ਜਾ ਰਹੇ ਯੋਗਾ ਕੈਂਪ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼੍ਰੀ ਬ੍ਰਾਹਮਣ ਸਭਾ ਬਟਾਲਾ ਅਤੇ ਸਮੂਹ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ 20 ਅਤੇ 21 ਜੂਨ ਨੂੰ ਸਥਾਨਕ ਵੇਦ ਪ੍ਰਕਾਸ਼ ਕਰਣ ਪਿਆਰੀ ਵਾਟਿਕਾ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੀਤਲਾ ਮਾਤਾ ਮੰਦਿਰ ਨੇੜੇ ਭੰਡਾਰੀ ਗੇਟ ਵਿਖੇ ਸਵੇਰੇ 5 ਵਜੇ ਤੋਂ 7 ਵਜੇ ਤੱਕ ਯੋਗ ਕੈਂਪ ਲਗਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਹਾਜ਼ਰ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਯੋਗ ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਮੀਟਿੰਗ ਦੌਰਾਨ ਸਾਧਵੀ ਸ਼ੰਕਰ ਪ੍ਰਿਆ ਭਾਰਤੀ ਅਤੇ ਕੰਵਲ ਭਾਰਤੀ ਨੇ ਧਰਮ ਅਤੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਯੋਗਾਚਾਰੀਆ ਦੀਪਕ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਯੋਗਾ ਜੀਵਨ ਵਿੱਚ ਬਦਲਾਅ ਲਿਆ ਸਕਦਾ ਹੈ। ਇਸ ਮੌਕੇ ਬ੍ਰਾਹਮਣ ਸਭਾ ਬਟਾਲਾ, ਦੈਨਿਕ ਪ੍ਰਾਰਥਨਾ ਸਭਾ, ਸ਼੍ਰੀ ਰਾਮਨਾਮ ਪ੍ਰਚਾਰ ਸੰਮਤੀ, ਸਵਦੇਸ਼ੀ ਜਾਗਰਣ ਮੰਚ, ਸਨਾਤਨ ਧਰਮ ਸਭਾ, ਭਾਰਤ ਵਿਕਾਸ ਪ੍ਰੀਸ਼ਦ, ਪੰਡੋਰੀ ਧਾਮ ਸਭਾ, ਸਹਾਰਾ ਕਲੱਬ, ਕਸ਼ਯਪ ਰਾਜਪੂਤ ਸਭਾ, ਸੈਨ ਸਭਾ, ਕਿ੍ਸ਼ਨ ਮੰਦਰ ਪ੍ਰਤੀਕ, ਭਾਰਤੀ ਵਾਲਮੀਕਿ ਆਦਿ ਨੇ ਸੰਬੋਧਨ ਕੀਤਾ | ਸੁਸਾਇਟੀ, ਉਮੇਦ ਫਾਊਂਡੇਸ਼ਨ, ਵਿਸ਼ਵਾਸ ਫਾਊਂਡੇਸ਼ਨ, ਲਾਇਨਜ਼ ਕਲੱਬ ਸੇਵਾ, ਸ਼੍ਰੀ ਹਨੂੰਮਾਨ ਅਖਾੜਾ ਦੇ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *