ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਿਹਤ ਪ੍ਰੋਗਰਾਮ ,ਅਰੋਗਿਆ ,ਤਹਿਤ ਯੋਗ ਦਿਵਸ ਤੇ ਬਟਾਲਾ ਵਿਖੇ ਅੱਜ ਤੋਂ ਦੋ ਰੋਜ਼ਾ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ

ਬੀਮਾਰੀਆਂ ਦਾ ਕਾਰਨ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਸਹੀ ਨਾ ਹੋਣਾ, ਖਾਂਣ ਪੀਣ ਦੀ ਆਦਤ ਦਾ ਠੀਕ ਨਾ ਹੋਣਾ,ਦੇਰ ਰਾਤ ਨਾਲ ਸੌਣਾਂ ਅਤੇ ਦੇਰ ਨਾਲ ਉਠਣਾ :-ਦਿਵਯਾ ਜੋਯਤੀ

ਬਟਾਲਾ 19 ਜੂਨ ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਰਾਘਵ ਸਹਿਗਲ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵਿਆਪਕ ਸਿਹਤ ਪ੍ਰੋਗਰਾਮ ‘ਆਰੋਗਿਆ’ ਦੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਬਟਾਲਾ ਵਿਖੇ ਦੋ ਰੋਜ਼ਾ ‘ਵਿਕਰੀਤ ਯੋਗਾ ਕੈਂਪ’ ਲਗਾਇਆ ਜਾ ਰਿਹਾ ਹੈ। ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹੈ। ਕੁਝ ਬੀਮਾਰੀਆਂ ਦਾ ਕਾਰਨ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਸਹੀ ਨਾ ਹੋਣਾ, ਖਾਣ-ਪੀਣ ਦੀਆਂ ਆਦਤਾਂ ਦਾ ਠੀਕ ਨਾ ਹੋਣਾ, ਦੇਰ ਨਾਲ ਸੌਣਾ ਅਤੇ ਦੇਰ ਨਾਲ ਉੱਠਣਾ ਆਦਿ ਹਨ। ਪਰ ਜਦੋਂ ਕੋਈ ਵਿਅਕਤੀ ਨਿਯਮਿਤ ਤੌਰ ‘ਤੇ ਯੋਗ ਪ੍ਰਾਣਾਯਾਮ ਕਰਦਾ ਹੈ, ਤਾਂ ਉਹ ਬਿਨਾਂ ਦਵਾਈਆਂ ਦੇ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ। ਇਸ ਯੋਗਾ ਕੈਂਪ ਦਾ ਸੰਚਾਲਨ ਕਰਨ ਲਈ ਦਿੱਲੀ ਤੋਂ ਯੋਗਾਚਾਰੀਆ ਸਵਾਮੀ ਵਿਗਿਆਨਾਨੰਦ ਜੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਜਿਸ ਦੀ ਮਿਤੀ 20 ਜੂਨ ਅਤੇ 21 ਜੂਨ 2023 ਹੋਵੇਗੀ ਅਤੇ ਸਮਾਂ ਸਵੇਰੇ 5 ਤੋਂ 7 ਵਜੇ ਤੱਕ ਹੋਵੇਗਾ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪ੍ਰਚਾਰਕ ਸਵਾਮੀ ਰੰਜੀਤਾਨੰਦ ਜੀ ਨੇ ਦੱਸਿਆ ਕਿ ਇਹ ਯੋਗਾ ਕੈਂਪ ਵੇਦ ਪ੍ਰਕਾਸ਼ ਕਰਨ ਪਿਆਰੀ ਅਗਰਵਾਲ ਵਾਟਿਕਾ, ਭੰਡਾਰੀ ਗੇਟ ਬਟਾਲਾ ਦੇ ਬਾਹਰ ਲਗਾਇਆ ਜਾਵੇਗਾ। ਕੈਂਪ ਦੌਰਾਨ ਨਾੜੀ ਵੈਦਿਆ ਵੀ ਬੈਠਣਗੇ। ਜੋ ਨਬਜ਼ ਦੀ ਜਾਂਚ ਕਰਕੇ ਬਿਮਾਰੀਆਂ ਦਾ ਇਲਾਜ ਕਰਨਗੇ। ਸਾਰਿਆਂ ਨੂੰ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਮੁਕਤ ਰਹਿਣ ਲਈ ਯੋਗਾ ਕੈਂਪ ਵਿੱਚ ਸਮੇਂ ਸਿਰ ਹਾਜ਼ਰ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਹਰ ਕੋਈ ਆਪਣੇ ਨਾਲ ਮੈਟ ਜਾਂ ਆਸਨ ਜ਼ਰੂਰ ਲੈ ਕੇ ਆਉਣ।ਇਹ ਯੋਗਾ ਸ਼ਿਵਰ ਆਲ ਲਾਇਨਜ਼ ਕਲੱਬ ਬਟਾਲਾ, ਨੀਵ ਵੈਲਫੇਅਰ ਸੁਸਾਇਟੀ ਬਟਾਲਾ, ਸ਼੍ਰੀ ਬ੍ਰਾਹਮਣ ਸਭਾ, ਸਮੂਹ ਅਗਰਵਾਲ ਸਮਾਜ ਬਟਾਲਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ!

Leave a Reply

Your email address will not be published. Required fields are marked *