ਹਸ਼ਤ ਸਿਲਪ ਡਿਗਰੀ ਕਾਲਜ ਦੇ ਡੀ.ਸੀ.ਏ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਹਸ਼ਤ ਸਿਲਪ ਡਿਗਰੀ ਕਾਲਜ ਦੇ ਡੀ.ਸੀ.ਏ

ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਬਟਾਲਾ,ਜਿਲਾ ਇਨਚਾਰਜ ਸੁਭਾਸ਼ ਸਹਿਗਲ,ਰਾਘਵ ਸਹਿਗਲ,ਲਾਕੇਸ ਮਿਤਲ

…… – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਵੱਖ-ਵੱਖ ਨਤੀਜਿਆਂ ਦੌਰਾਨ ਹਸਤ ਸਿਲਪ ਡਿਗਰੀ ਕਾਲਜ ਕਾਹਨੂੰਵਾਨ ਰੋਡ ਬਟਾਲਾ ਦੇ ਡੀ.ਸੀ.ਏ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ 72 ਪ੍ਰਤੀਸ਼ਤ ਅੰਕਾਂ ਨਾਲ ਕਾਲਜ ‘ਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥੀ ਗੁਰਲਾਲ ਸਿੰਘ ਨੇ 62 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਪ੍ਰਾਪਤੀਆਂ ਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਜੇਵੀ, ਡਾਇਰੈਕਟਰ ਪ੍ਰੋ.ਦਿਲਬਾਗ ਸਿੰਘ ਤੇ ਪ੍ਰਿੰਸੀਪਲ

ਮੈਡਮ ਸਰਬਜੀਤ ਕੌਰ ਵਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਜਿੱਥੇ ਵਧਾਈ ਦਿੱਤੀ ਗਈ। ਉਥੇ ਨਾਲ ਹੀ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਹਨਾਂ ਕਿਹਾ ਕਿ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਜਿੱਥੇ ਵਿਦਿਆਰਥੀ ਵਰਗ ਦੀ ਸਖਤ ਮਿਹਨਤ ਨੂੰ ਜਾਂਦਾ ਹੈ। ਉਥੇ ਨਾਲ ਹੀ ਅਧਿਆਪਕ ਵਰਗ ਦੀ ਸਮੁੱਚੀ ਅਗਵਾਈ ਦੀ ਵੀ ਬਹੁਤ ਮਹੱਤਤਾ ਹੈ। ਇਸ ਮੌਕੇ ਕਾਲਜ ਦੇ ਸਟਾਫ ਵਿੱਚ ਮੈਡਮ ਗੁਰਵਿੰਦਰ ਕੌਰ, ਅਨੀਤਾ ਕੁਮਾਰੀ, ਮਨਜੀਤ ਸਿੰਘ, ਆਸੂ, ਕਿਰਨਦੀਪ ਕੌਰ, ਦਲਜੀਤ ਕੌਰ, ਗੁਰਚਰਨ ਸਿੰਘ, ਝਿਰਮਲ ਸਿੰਘ, ਨਵਨੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ।

Leave a Reply

Your email address will not be published. Required fields are marked *