ਬਟਾਲਾ ਵਿੱਚ ਇਸ ਵੇਲੇ ਘਰ ਤੋਂ ਨਿਕਲਣ ਵੇਲੇ ਆਮ ਨਾਗਰਿਕ ਆਪਣੇ ਆਪ ਨੂੰ ਸੁਰਕਸ਼ਿਤ ਨਹੀਂ ਮਹਿਸੂਸ ਕਰਦਾ, ਜਸਕਰਨ ਸਿੰਘ ਕਾਹਲੋ
ਧਰਨੇ ਵਿੱਚ ਆਏ ਹੋਏ ਵਰਕਰ ਅਤੇ ਨੇਤਾਵਾਂ ਦਾ ਮਨਜੀਤ ਸਿੰਘ ਹੰਸਪਾਲ ਵੱਲੋਂ ਕੀਤਾ ਗਿਆ ਸਵਾਗਤ
ਬਟਾਲਾ 2 ਅਗਸਤ ( ਸੁਭਾਸ ਸਹਿਗਲ)
ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਪੰਜਾਬ ਵਿੱਚ ਫੇਲ ਹੋ ਚੁਕੀ ਕਾਨੂੰਨ ਵਿਵਸਥਾ ਦੇ ਵਿਰੁੱਧ ਰੋਸ਼ ਧਰਨਾ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਜਸਕਰਨ ਸਿੰਘ ਕਾਹਲੋ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਰੋਸ ਧਰਨਾ ਲਾਇਆ ਗਿਆ ਇਹ ਧਰਨਾ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਤੇ ਆਪ ਸਰਕਾਰ ਵਿਰੁਧ ਲਾਇਆ ਗਿਆ ਤਾਂ ਜੋ ਕੀ ਬਟਾਲਾ ਵਿੱਚ ਆਏ ਦਿਨ ਚੋਰੀ ਡਕੈਟੀ ਲੁੱਟਾਂ ਖੋਵਾਂ ਅਤੇ ਆਮ ਗੋਲੀ ਚਲਣੀ ਅਤੇ ਫਰੋਤੀਆਂ ਦੇ ਚਲਦੇ ਇਹ ਧਰਨਾ ਲਗਾਇਆ ਗਿਆ ਅੱਗੇ ਉਹਨਾਂ ਆਖਿਆ ਕਿ ਬਟਾਲਾ ਵਿੱਚ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਤਾਹੀਓ ਤਾਂ ਬਟਾਲਾ ਵਿੱਚ ਆਏ ਦਿਨ ਗੋਲੀ ਚੱਲਣੀ ਲੁੱਟਾਂ ਖੋਹਾਂ ਅਤੇ ਕਤਲ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ ਜਿਸ ਦਾ ਹਰ ਪਾਸੇ ਖੌਫ ਦੇਖਣ ਨੂੰ ਮਿਲ ਰਿਹਾਇਸ ਮੌਕੇ ਤੇ ਜਸਵੰਤ ਸਿੰਘ ਜਸ ਨੇ ਬੋਲਦੇ ਹੋਏ ਆਖਿਆ ਕਿ ਬਟਾਲਾ 1984 ਦੇ ਦੌਰ ਵਿੱਚੋਂ ਨਿਕਲ ਚੁੱਕਿਆ ਹੈ ਤਾਂ ਜੋ ਕਿ ਜੋ ਕਿ ਵਪਾਰੀਆਂ ਕੋਲੋਂ ਗੈਂਗਸਟਰਾਂ ਵੱਲੋਂ ਖੁੱਲੇ ਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਇਹਨਾਂ ਨੂੰ ਦੇਖਦੇ ਹੋਏ ਬਟਾਲਾ ਦੇ ਵਪਾਰੀ ਬਟਾਲਾ ਛੱਡ ਕੇ ਦੂਸਰੇ ਸ਼ਹਿਰਾਂ ਵਿੱਚ ਜਾਣ ਨੂੰ ਮਜਬੂਰ ਹੋ ਗਏ ਹਨਬਾਕਸ,,,
ਪੰਜਾਬ ਪ੍ਰਦੇਸ਼ ਕਾਂਗਰਸ ਦੇ ਓਬੀਸੀ ਵਿਭਾਗ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਹੰਸਪਾਲ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਆਪਣੇ ਕਾਂਗਰਸ ਦੇ ਵਰਕਰ ਅਤੇ ਨੇਤਾਵਾਂ ਨੂੰ ਵੀ ਅਪੀਲ਼ ਕੀਤੀ ਕੀ ਸਾਡੇ ਪੰਜਾਬ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਸੰਦੇਸ਼ ਸਾਡੇ ਮੁੱਖ ਬੁਲਾਰੇ ਪੰਜਾਬ ਸਰਦਾਰ ਜਸਕਰਨ ਸਿੰਘ ਕਾਹਲੋ ਨੂੰ ਦਿੱਤਾ ਗਿਆ ਸੀ ਉਹਨਾਂ ਵੱਲੋਂ ਸ਼ਹਿਰ ਦੇ ਸਾਰੇ ਕਾਂਗਰਸੀ ਵਰਕਰ ਅਤੇ ਨੇਤਾਵਾਂ ਨੂੰ ਨਿਮੰਤਰਨ ਦਿੱਤਾ ਗਿਆ ਹੰਸਪਾਲ ਨੇ ਕਿਹਾ ਕਿ ਇਸ ਰੋਸ਼ ਧਰਨੇ ਵਿੱਚ ਇਹਨਾਂ ਨੇਤਾਵਾਂ ਵੱਲੋਂ ਨਾ ਆ ਕੇ ਵਿਰੋਧੀਆਂ ਨੂੰ ਕਾਂਗਰਸ ਦੇ ਖ਼ਿਲਾਫ਼ ਬੋਲਣ ਦਾਂ ਮੌਕਾ ਦਿੱਤਾ ਹੈ ਅਤੇ ਇਸ ਮੋਕੇ ਤੇ ਮਨਜੀਤ ਸਿੰਘ ਹੰਸਪਾਲ ਨੇ ਕਿਹਾ ਕਿ ਸਾਡੇ ਸਮੂਹ ਵਰਕਰ ਅਤੇ ਨੇਤਾਵਾਂ ਦਾ ਫਰਜ ਬਣਦਾ ਹੈ ਕਿ ਇਸ ਮੌਕੇ ਤੇ ਸਾਨੂੰ ਇੱਕ ਮੁੱਠ ਹੋ ਕੇ ਇਹੋ ਜਿਹੇ ਧਰਨੇ ਲਗਾਉਣੇ ਚਾਹੀਦੇ ਹਨ ਅਤੇ ਸਰਕਾਰ ਦੇ ਕੰਨ ਖੋਲਣੇ ਚਾਹੀਦੇ ਹਨ ਇਸ ਮੌਕੇ ਤੇ ਭਾਰਤ ਭੂਸ਼ਣ ਅਗਰਵਾਲ ,ਪਰਮਦੀਪ ਸਿੰਘ ਕਾਹਲੋ ,ਤੇਜਪਾਲ ਸਿੰਘ ਚਾਹਲ, ਜਸਵੰਤ ਸਿੰਘ ਜਸ ,ਡਿੱਕੀ ਬਲ ,ਨਿਰਮਲ ਦਾਸ, ਰਜੀਵ ਖੋਸਲਾ ਡਾਕਟਰ ਸੰਤੋਖ ਰਾਜ ਰੇਖਾ ਪ੍ਰਧਾਨ ,ਆਸ਼ਾ ਪ੍ਰਧਾਨ, ਅਤੇ ਸੈਂਕੜੇ ਕਾਂਗਰਸੀ ਵਰਕਰ ਇਸ ਰੋਸ ਧਰਨੇ ਵਿੱਚ ਹਾਜ਼ਰ ਸਨ।