- ਨਸ਼ਿਆਂ ਖ਼ਿਲਾਫ਼ ਬਟਾਲਾ ਪੁਲਿਸ ਵੱਲੋਂ ਐਸ ਐਸ ਪੀ ਬਟਾਲਾ ਦੀ ਅਗਵਾਹੀ ਵਿੱਚ ਕਾਸੋ ਓਪਰੇਸ਼ਨ ਤਹਿਤ ਗਾਂਧੀ ਕੈਂਪ ਬਟਾਲਾ ਚ ਸਰਚ ਅਭਿਆਨ ਚਲਾਇਆ
ਬਟਾਲਾ 7 ਅਗਸਤ ( ਸੁਭਾਸ ਸਹਿਗਲ)
ਪੰਜਾਬ ਸਰਕਾਰ ਅਤੇ ਐਸ ਐਸ ਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਸਖਤ ਹੁਕਮਾਂ ਤਹਿਤ ਬਟਾਲਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਕਾਸੋ ਸਰਚ ਅਭਿਆਨ ਗਾਂਧੀ ਕੈਂਪ ਬਟਾਲਾ ਵਿਖੇ ਚਲਾਇਆ ਗਿਆ। ਇਸ ਸਬੰਧੀ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਬਟਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ ਜੀ ਪੀ ਪੁਲਿਸ ਦੇ ਹੁਕਮਾਂ ਤਹਿਤ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਗਾਂਧੀ ਕੈਂਪ ਬਟਾਲਾ ਚ ਕਾਸੋ ਸਰਚ ਅਭਿਆਨ ਚਲਾਇਆ ਗਿਆ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਸੁਦਾਗਰਾਂ ਬਖਸ਼ਿਆ ਨਹੀਂ ਜਾਵੇਗਾ ਓਹਨਾ ਕਿਹਾ ਕਿ ਬਟਾਲਾ ਪੁਲਿਸ ਜਿਲੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਕਰਾਈਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਰਾਈਮ ਸਮੇਤ ਨਸ਼ੇ ਉੱਤੇ ਨਕੇਲ ਕੱਸਣ ਲਈ ਨਾਕੇ ਲਗਾ ਕੇ ਕੜੀ ਨਜਰ ਰੱਖੀ ਜਾ ਰਹੀ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਲਗਭਗ ਕਰੀਬ 90 ਦੇ ਲਾਗੇ ਜਿਹੜੇ ਅਕਿਊਜ ਹਨ ਜਿਨ੍ਹਾਂ ਤੇ ਮੁਕਦਮੇ ਦਰਜ ਹਨ । ਉਹਨਾਂ ਇਹ ਵੀ ਕਿਹਾ ਜਿਹੜੇ ਥਲੜੇ ਲੈਵਲ ਦੇ ਕੰਜੂਮਰ ਹਨ ਉਹਨਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਵੀ ਕਰਵਾਇਆ ਜਾਵੇਗਾ । ਇਸ ਮੌਕੇ ਡੀ ਐਸ ਪੀ ਆਜ਼ਾਦ ਦਵਿੰਦਰ ਸਿੰਘ ,,ਐਸ ਐਚ ਓ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ਬਟਾਲਾ ਫੋਰਸ ਦੇ ਜਵਾਨ ਹਾਜ਼ਰ ਸਨ ।