ਮੈਰੀ ਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਮੈਰੀ ਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਬਟਾਲਾ 10 ਅਗਸਤ ( ਸੁਭਾਸ਼ ਸਹਿਗਲ) ਅੱਜ ਮੈਰੀ ਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਧੀਆਂ ਦੀਆਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਅਨੁਸ਼ਾਸਨਿਕ ਤਰੀਕੇ ਨਾਲ ਮਨਾਇਆ ਗਿਆ। ਇਸੇ ਮੌਕੇ ਵੱਖ ਵੱਖ ਵਿਦਿਆਰਥਣਾਂ ਨੇ ਪ੍ਰੋਗਰਾਮ ਵਿੱਚ ਭਾਗ ਲੈ ਕੇ ਆਪੋ ਆਪਣੀ ਕਲਾ ਦੇ ਰੋਹਰ ਵਿਖਾਏ। ਪ੍ਰੋਗਰਾਮ ਦੋਰਾਨ ਮਹਿੰਦੀ ਕੰਪੀਟੀਸ਼ਨ ਵੀ ਕਰਵਾਇਆ ਗਿਆ ਜਿਸ ਵਿਚ ਪਹਿਲਾਂ ਸਥਾਨ 12ਵੀਂ ਦੀ ਸਾਇੰਸ ਦੀ ਵਿਦਿਆਰਥਣ ਸਿਮਰਨ ਸ਼ਰਮਾ ਤੇ ਦੂਜਾ ਸਥਾਨ 12ਵੀਂ ਦੀ ਸਾਇੰਸ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਨੌਵੀਂ ਏ ਜਮਾਤ ਦੀ ਵਿਦਿਆਰਥਣ ਸਿਮਰਨ ਨੇ ਤੀਜਾ ਸਥਾਨ ਹਾਸਲ ਕੀਤਾ।ਸੋਲੋ ਗੀਤ ਕੰਪੀਟੀਸ਼ਨ ਵਿਚ ਨੌਵੀਂ ਏ ਜਮਾਤ ਦੀ ਵਿਦਿਆਰਥਣ ਮਨਲੀਨ ਕੌਰ ਨੇ ਪਹਿਲਾ, ਸਿਮਰਨ ਨੌਵੀਂ ਏ ਨੇ ਦੂਜਾ ਤੇ ਜੀਤਾ ਸਥਾਨ ਨੌਵੀਂ ਏ ਦੀ ਹੀ ਵਿਦਿਆਰਥਣ ਨਵਨੀਤ ਕੌਰ ਨੇ ਪ੍ਰਾਪਤ ਕੀਤਾ। ਇਸ ਮਗਰੋਂ ਮਿਸ ਤੀਜ ਕੰਪੀਟੀਸ਼ਨ ਵਿਚ 12ਵੀਂ ਸਾਇੰਸ ਦੀ ਵਿਦਿਆਰਥਣ ਰਮਨਦੀਪ ਕੌਰ ਤੇ ਮਨਭਾਗਾ 12ਵੀਂ ਸਾਇੰਸ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਨੌਵੀਂ ਏ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਅਤੇ ਜਿੱਤੇ ਨੰਬਰ ਤੇ ਪਵਨਦੀਪ ਕੌਰ ਅਤੇ ਸੁਪਨਦੀਪ ਕੌਰ ਦੋਨੋਂ ਸਾਇੰਸ ਦੀ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤਾ। ਇਸੇ ਮੌਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਤੇ ਮਹਿਮਾਨਾਂ ਲਈ ਖਾਣ ਪੀਣ ਦੇ ਤਰ੍ਹਾਂ ਤਰ੍ਹਾਂ ਦੇ ਸਟਾਲ ਲਗਾਏ ਗਏ ਸਨ। ਅਤੇ ਦੁਪਹਿਰ ਦੇ ਖਾਣੇ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਸੀ।
ਤੀਆਂ ਦੇ ਤਿਉਹਾਰ ਨੂੰ ਕਿਉਂ ਮਨਾਇਆ ਜਾਂਦਾ ਹੈ ਜਿਸ ਨੂੰ ਵਿਸਥਾਰ ਪੂਰਵਕ ਮੈਰੀ ਗੋਲਫ ਪਬਲਿਕ ਸਕੂਲ ਅਲੀਵਾਲ ਦੇ ਐਮ ਡੀ ਸ੍ਰ ਗੁਰਵਿੰਦਰ ਸਿੰਘ ਪੰਨੂ ਨੇ ਆਪਣੇ ਸੰਬੋਧਨ ਵਿਚ ਦੱਸਿਆ। ਅੰਤ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਐਮ ਡੀ ਗੁਰਵਿੰਦਰ ਸਿੰਘ ਪੰਨੂ, ਪ੍ਰਿੰਸੀਪਲ ਹਰਪਿੰਦਰ ਪਾਲ ਸਿੰਘ ਸੰਧੂ,ਮੈਡਮ ਰਵਿੰਦਰ ਕੌਰ ਪੰਨੂ, ਤਨਵੀਰ ਕੌਰ ਪੰਨੂ,ਮੈਡਮ ਪਲਵਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਮੈਡਮ ਪ੍ਰਿਤਪਾਲ ਕੌਰ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿਚ ਗਿੱਧੇ ਦੀ ਤਿਆਰੀ ਕਰਵਾਉਣ ਵਿਚ ਵੱਖ ਵੱਖ ਅਧਿਆਪਕਾਂ ਜਿਨ੍ਹਾਂ ਵਿਚ ਮੈਡਮ ਸਿਮਰਤਪਾਲ ਕੌਰ, ਇੰਦਰਜੀਤ ਕੌਰ, ਮਨਜਿੰਦਰ ਕੌਰ, ਵੀਰ ਪਾਲ ਕੌਰ,ਪ੍ਰਿਆ ਸ਼ਰਮਾ, ਦਲਜੀਤ ਕੌਰ, ਰਮਨਦੀਪ ਕੌਰ,ਪ੍ਰਿਤੀ ਮੱਲ੍ਹੀ, ਹਰਜੀਤ ਕੌਰ, ਸੰਦੀਪ ਕੌਰ, ਜਗਜੀਤ ਕੌਰ, ਪਲਵਿੰਦਰ ਕੌਰ, ਸਤਿੰਦਰ ਕੌਰ, ਪ੍ਰਦੀਪ ਕੌਰ, ਬਲਵਿੰਦਰ ਕੌਰ, ਗਗਨਦੀਪ ਕੌਰ ਅਤੇ ਪ੍ਰਭਜੀਤ ਕੌਰ ਵੱਲੋਂ ਆਪਣੀ ਕੜੀ ਮਿਹਨਤ ਸਦਕਾ ਵਿਦਿਆਰਥਣਾਂ ਨੂੰ ਗਿੱਧੇ ਦੀ ਸਿਖਲਾਈ ਦੇ ਕੇ ਇਸ ਇਤਿਹਾਸਕ ਤੀਆਂ ਦੇ ਤਿਉਹਾਰ ਨੂੰ ਨੇਪਰੇ ਚਾੜਿਆ।ਐਮ ਡੀ ਗੁਰਵਿੰਦਰ ਸਿੰਘ ਪੰਨੂ ਤੇ ਸਮੂਹ ਸਟਾਫ ਵੱਲੋਂ ਰੋਜ਼ਾਨਾ ਸੱਚ ਟਾਈਮਜ਼ ਅਖ਼ਬਾਰ ਤੇ ਵੈਬ ਚੈਨਲ ਦੇ ਮੁੱਖ ਸੰਪਾਦਕ ਦਵਿੰਦਰ ਸਿੰਘ ਖਾਲਸਾ, ਅਜੀਤ ਅਖਬਾਰ ਦੇ ਅਲੀਵਾਲ ਤੋਂ ਪੱਤਰਕਾਰ ਸ੍ਰੀ ਸੁੱਚਾ ਸਾਗਰ ਅਤੇ ਜੱਗ ਬਾਣੀ ਤੋਂ ਸੀਨੀਅਰ ਪੱਤਰਕਾਰ ਸ੍ਰੀ ਰਾਮ ਕ੍ਰਿਸ਼ਨ ਸ਼ਰਮਾ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਕੁਲ ਮਿਲਾ ਕੇ ਮੈਰੀ ਗੋਲਡ ਪਬਲਿਕ ਸਕੂਲ ਅਲੀਵਾਲ ਦੀ ਇਹ ਕੋਸ਼ਿਸ਼ ਹਰਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਖੂਬੀ ਯਾਦਾਂ ਨਾਲ ਨੇਪਰੇ ਚੜੀ।

Leave a Reply

Your email address will not be published. Required fields are marked *