ਮੋਰਚਾ ਉਨ੍ਹਾਂ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਸ ਹਸਪਤਾਲ ਵਿਚ ਡਾਕਟਰ ਪੂਰੇ ਭਰਤੀ ਨਹੀਂ ਕੀਤੇ ਜਾਂਦੇ ;-ਗੁਰਦੀਪ ਕਾਮਲਪੁਰ
ਬਟਾਲਾ, ਕਲਾਨੌਰ (ਸੁਭਾਸ ਸਹਿਗਲ)
ਡਾਕਟਰ ਲਿਆਓ, ਹਸਪਤਾਲ ਬਚਾਓ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕਰੋ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਵਲ ਹਸਪਤਾਲ ਕਲਾਨੌਰ ਵਿਖੇ ਲਾਏ ਗਏ ਧਰਨਾ ਅੱਜ 11ਵਾਂ ਦਿਨ ਵੀ ਜਾਰੀ ਰਿਹਾ । ਅੱਜ ਦਾ ਧਰਨਾ ਜਮਹੂਰੀ ਕਿਸਾਨ ਸਭਾ ਦੀ ਛਾਹਲੇ ਚੱਕ ਦੀ ਇਕਾਈ ਵੱਲੋਂ ਸੀ੍ ਸੰਤੋਖ ਸਿੰਘ ਦੀ ਅਗਵਾਈ ਹੇਠ ਲਾਇਆ ਗਿਆ। ਬੁਲਾਰੇ ਹਰਜੀਤ ਸਿੰਘ ਕਾਹਲੋ, ਸ਼ਿੰਦਰਪਾਲ ਸ਼ਰਮਾ, ਗੁਰਦੀਪ ਸਿੰਘ ਕਾਮਲ ਪੁਰ, ਮਾਸਟਰ ਸਰਦੂਲ ਸਿੰਘ ਅਤੇ ਰੌਸ਼ਨ ਲਾਲ ਨੇ ਸਪੱਸ਼ਟ ਕੀਤਾ ਕਿ ਇਹ ਮੋਰਚਾ ਉਨ੍ਹਾਂ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਸ ਹਸਪਤਾਲ ਵਿਚ ਡਾਕਟਰ ਪੂਰੇ ਭਰਤੀ ਨਹੀਂ ਕੀਤੇ ਜਾਂਦੇ। ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਤੇ ਝੂਠ ਬੋਲ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਰਹੀ ਹੈ। ਕਲਾਨੌਰ ਵਿੱਚ ਹਸਪਤਾਲ, ਬਿਜਲੀ ਬੋਰਡ , ਤਹਿਸੀਲ, ਸਮਾਜਿਕ ਸੁਰੱਖਿਆ , ਸੀਨੀਅਰ ਸੈਕੰਡਰੀ ਸਕੂਲ ਅਤੇ ਇਥੋਂ ਤੱਕ ਕਿ ਪੁਲਿਸ ਸਟੇਸ਼ਨ ਵਿਚ ਵੀ ਮੁਲਾਜ਼ਮ ਪੂਰੇ ਨਹੀਂ ਹਨ। ਇਸ ਲਈ ਅਸੀਂ ਸਰਕਾਰ ਕੋਲੋਂ ਵਾਰ ਵਾਰ ਮੰਗ ਕਰਦੇ ਹਾਂ ਕਿ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਲਗਾਤਾਰ ਪਰਚਾਰਿਆ ਜਾ ਰਿਹਾ ਹੈ ਕਿ 43 ਹਜ਼ਾਰ ਮੁਲਾਜ਼ਮ ਭਰਤੀ ਕੀਤਾ ਗਿਆ ਹੈ ਪਰ ਦੱਸਿਆ ਜਾਵੇ ਕਿ ਕਲਾਨੌਰ ਵਿੱਚ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਵਿੱਚ ਕਿੰਨੀਆਂ ਭਰਤੀਆਂ ਕੀਤੀਆਂ ਗਈਆਂ ਹਨ। । ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੰਤੋਖ ਸਿੰਘ, ਸਤਨਾਮ ਸਿੰਘ, ਸਰੂਪ ਸਿੰਘ, ਸੁਰਜੀਤ ਸਿੰਘ ,ਅਮਰੀਕ ਸਿੰਘ, ਸੁਖਵਿੰਦਰ ਸਿੰਘ, ਪਿੰਡ ਛਾਹਲੇ ਚੱਕ। ਬਲਦੇਵ ਸਿੰਘ,ਵੀਰ ਸਿੰਘ, ਸੁਰਜਨ ਸਿੰਘ ਪਰਸ ਰਾਮ, ਰਛਪਾਲ ਸਿੰਘ, ਦਿਲਬਾਗ ਸਿੰਘ ਕਲਾਨੌਰ। ਬਸ਼ੀਰ ਗਿੱਲ ਮਸਤ ਕੋਟ, ਰੌਸ਼ਨ ਲਾਲ, ਬਲਰਾਜ ਸਿੰਘ ਸ਼ਿੰਦਰਪਾਲ ਸ਼ਰਮਾ ਬਲਜੀਤ ਸਿੰਘ ਆਦਿ ਹਾਜ਼ਰ ਸਨ।