ਕਾਦੀਆਂ 17 ਸਤੰਬਰ ( ਸੁਭਾਸ ਸਹਿਗਲ) :-
ਪੰਜਾਬ ਰਾਜ ਬਿਜਲੀ ਬੋਰਡ ਮੰਡਲ ਦਫਤਰ ਕਾਦੀਆਂ ਦੇ ਐਸ. ਡੀ. ਉ ਸ. ਜੱਸਾ ਸਿੰਘ ਨੇ ਜਾਨਕਾਰੀ ਦਿੰਦੀਆਂ ਦੱਸਿਆ ਕਿ ਕਾਦੀਆਂ ਦੇ ਨਵੇ ਖਿੱਚੇ 11 ਕੇ.ਵੀ ਰੇਲਵੇ ਰੋਡ ਫੀਡਰ ਦਾ VCB ਚਾਲੂ ਹੋ ਚੁੱਕਾ ਹੈ। ਜਿਸ ਨੂੰ ਲਾਈਨ ਵਿੱਚ ਲੈ ਲਿਆ ਜਾ ਚੁੱਕਾ ਹੈ ਅਤੇ ਹੁਣ ਇਸ ਨਵੇ 11 ਕੇ.ਵੀ ਰੇਲਵੇ ਰੋਡ ਫੀਡਰ ਉੱਪਰ ਲੋਡ ਸ਼ਿਫਟ ਕਰਨ ਲਈ ਜੋ ਓਵਰ ਲੋਡ ਚੱਲਦੇ ਰਹੇ ਫੀਡਰਾ ਨੂੰ ਅੰਡਰ ਲੋਡ ਕੀਤਾ ਜਾ ਰਿਹਾ ਹੈ ਇਸ ਲਈ ਇਹ ਸ਼ੱਟ ਡਾਉਨ 66 ਕੇ.ਵੀ.ਏ ਸ/ਸ ਕਾਦੀਆਂ ਵਿਖੇ ਲੱਗੇ ਟਰਾਸਫਾਰਮਰ ਟੀ-01 ਉੱਪਰ ਲੱਗ ਰਿਹਾ ਹੈ ਜਿਸ ਅਧੀਨ ਕੁੱਲ 5 ਨੰਬਰ ਫੀਡਰਾ ਦੀ ਸਪਲਾਈ ਬੰਦ ਹੋਵੇਗੀ। ਜਿਸ ਵਿੱਚ 3 ਨੰਬਰ ਕੈਟਾਗਰੀ ਨੰਬਰ 1 ਫੀਡਰ (ਸਿਵਲ ਲਾਈਨ, ਫਿਡਰ ਸਿਟੀ ਅਤੇ ਫੀਡਰ ਆਈ.ਟੀ.ਆਈ) ਅਤੇ ਕ੍ਰਟਾਗਿਰੀ ਨੰਬਰ 2 ਏ.ਪੀ ਫੀਡਰ (ਕੋਟ ਅਤੇ ਬੁੱਟਰ ਏ.ਪੀ) ਅਤੇ 11 ਕੇ.ਵੀ (ਬੁੱਟਰ ਅਤੇ ਠੀਕਰੀਵਾਲ ਯੂ.ਪੀ.ਐਸ) ਛੱਟ ਡਾਉਨ ਦੇ ਕਾਰਨ ਬਿਜਲੀ ਦੀ ਸਪਲਾਈ ਬੰਦ ਹੋਵੇਗੀ। ਇਹ ਸ਼ੱਟ ਡਾਉਨ ਕਾਰਨ 17 ਸਤੰਬਰ ਮੰਗਲਵਾਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋ ਲੈਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।