ਜ਼ਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਵਿਰਸਾ ਸੰਭਾਲ ਗੱਤਕਾ ਕੱਪ ਆਯੋਜਿਤ

ਗਤਕਾ ਖੇਡ ਅਤੇ ਖਿਡਾਰੀਆਂ ਨੂੰ ਹੋਰ ਪ੍ਰਫੁੱਲਿਤ ਕਰਨਾ ਬੇਹੱਦ ਸ਼ਲਾਘਾਯੋਗ : ਵਿਧਾਇਕ ਸ਼ੈਰੀ ਕਲਸੀ

ਫਰੀ ਸੋਟੀ ਮੁਕਾਬਲੇ ਚ ਗੁਰੂ ਕਲਗੀਧਰ ਗਤਕਾ ਅਖਾੜਾ ਰਿਹਾ ਜੇਤੂ, ਜਦਕਿ ਸ਼ਾਸਤਰ ਪ੍ਰਦਰਸ਼ਨੀ ਮੁਕਾਬਲੇ ਚ ਸ਼ੇਰ ਖਾਲਸਾ ਗਤਕਾ ਅਖਾੜਾ ਨੇ ਝੰਡੀ ਗੱਡੀ

ਜਿਲਾ ਗਤਕਾ ਐਸੋਸੀਏਸ਼ਨ ਵੱਲੋਂ ਅਹਿਮ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ

ਬਟਾਲਾ 19 ਸਤੰਬਰ ( ਸੁਭਾਸ ਸਹਿਗਲ)
ਗਤਕਾ ਫੈਡਰੇਸ਼ਨ ਆਫ ਏਸ਼ੀਆ ਦੇ ਪ੍ਰਧਾਨ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਸੀਨੀਅਰ ਆਈ ਪੀ ਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੀਨੀਅਰ ਪੀ ਪੀ ਐਸ ਅਧਿਕਾਰੀ ਡਾਕਟਰ ਰਜਿੰਦਰ ਸਿੰਘ ਸੋਹਲ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਬਲਜਿੰਦਰ ਸਿੰਘ ਤੂਰ ਦੀ ਯੋਗ ਅਗਵਾਈ ਹੇਠ ਜ਼ਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਰਸਾ ਸੰਭਾਲ ਗਤਕਾ ਕੱਪ 2024 ਜਥੇਦਾਰ ਧਰਮ ਸਿੰਘ ਮਾਰਕੀਟ ਸ਼ਾਸਤਰੀ ਨਗਰ ਬਟਾਲਾ ਵਿਖੇ ਕਰਵਾਇਆ ਗਿਆ । ਜਿਸ ਵਿੱਚ ਸੂਬੇ ਭਰ ਦੇ ਵੱਖ-ਵੱਖ ਜ਼ਿਲਿਆਂ ਤੋਂ ਗਤਕਾ ਟੀਮਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਦੌਰਾਨ ਅਰਦਾਸ ਕਰਨ ਉਪਰੰਤ ਵਿਰਸਾ ਸੰਭਾਲ ਗਤਕਾ ਕੱਪ ਦੀ ਸ਼ੁਰੂਆਤ ਕੀਤੀ ਗਈ। ਜਦਕਿ ਜਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਗਤਕਾ ਖਿਡਾਰੀਆਂ ਦੇ ਸ਼ਾਸਤਰ ਪ੍ਰਦਰਸ਼ਨੀ ਦੇ ਮੁਕਾਬਲੇ ਅਤੇ ਫੜੀ ਸੋਟੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਖਿਡਾਰੀਆਂ ਨੇ ਗਤਕੇ ਦੇ ਵੱਧ ਚੜ ਕੇ ਜੌਹਰ ਦਿਖਾਏ। ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਟਾਲਾ ਹਲਕੇ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਤੇ ਸਪੋਕਸ ਪਰਸਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਜਿੱਥੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ, ਉੱਥੇ ਨਾਲ ਹੀ ਜਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਗਤਕਾ ਖੇਡ ਤੇ ਖਿਡਾਰੀਆਂ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਦੌਰਾਨ ਵਿਰਸਾ ਸੰਭਾਲ ਗਤਕਾ ਕੱਪ ਦੇ ਵਿੱਚ ਮਲਕਪੁਰ ਸੰਪਰਦਾਇ ਤੋਂ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਸਰਵਣ ਸਿੰਘ ਜੀ ਤੋਂ ਇਲਾਵਾ ਉਘੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਸ਼ਖਸ਼ੀਅਤ ਬਲਜੀਤ ਸਿੰਘ ਉਗਰੇਵਾਲ ਰਾਜਨ ਪੈਕਰ, ਨੈਸ਼ਨਲ ਐਵਾਰਡੀ ਸਰਪੰਚ ਅਤੇ ਸਮਾਜ ਸੇਵੀ ਸ਼ਖਸ਼ੀਅਤ ਪੰਥਦੀਪ ਸਿੰਘ ਛੀਨਾ , ਗਰੀਬ ਨਿਵਾਜ਼ ਚੈਰੀਟੇਬਲ ਟਰੱਸਟ ਬਟਾਲਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਂਕ ਇੰਗਲੈਂਡ ਵਾਲੇ, ਸ਼੍ਰੋਮਣੀ ਅਕਾਲੀ ਦਲ ਜਿਲਾ ਗੁਰਦਾਸਪੁਰ ਦੇ ਜ਼ਿਲ੍ਹਾ ਜਥੇਦਾਰ ਰਮਨਦੀਪ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਨਰੇਸ਼ ਗੋਇਲ, ਨਗਰ ਨਿਗਮ ਬਟਾਲਾ ਦੇ ਮੇਅਰ ਸੁੱਖਦੀਪ ਸਿੰਘ ਸੁੱਖ ਤੇਜਾ, ਬਲਾਕ ਕਾਂਗਰਸ ਕਮੇਟੀ ਬਟਾਲਾ ਸਿਟੀ ਦੇ ਪ੍ਰਧਾਨ ਤੇ ਕੌਂਸਲਰ ਸੰਜੀਵ ਸ਼ਰਮਾ, ਕੌਂਸਲਰ ਪ੍ਰਗਟ ਸਿੰਘ ਕਾਹਲੋ, ਕੌਂਸਲਰ ਗੁਰਪ੍ਰੀਤ ਸਿੰਘ ਸਾਨਾ, ਉੱਗੇ ਕਾਰੋਬਾਰੀ ਅਤੇ ਲਾਈਨਸ ਕਲੱਬ ਦੇ ਆਗੂ ਜਤਿੰਦਰ ਸਿੰਘ ਕਾਹਲੋਂ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਗਿੱਲ, ਗਗਨਦੀਪ ਸਿੰਘ ਪੀ ਏ ,ਐਸ ਐਚ ਓ ਇੰਸਪੈਕਟਰ ਪ੍ਰਭਜੋਤ ਸਿੰਘ, ਅਸ਼ਮਤਪ੍ਰੀਤ ਸਿੰਘ ਰਾਜਨ ਪੈਕਰ, ਪਵਿਤਪਾਲ ਸਿੰਘ ਰਾਜਨ ਪੈਕਰ, ਦਵਿੰਦਰ ਸਿੰਘ ਸੋਨੂੰ ਪੀ ਏ, ਪ੍ਰੀਤਪਾਲ ਸਿੰਘ ਸ਼ਾਨੇ ਏ ਦਸਤਾਰ ਟੀਮ, ਪੀ ਏ ਕੁਲਦੀਪ ਸਿੰਘ ਧਾਲੀਵਾਲ, ਡਾ ਜੁਝਾਰ ਸਿੰਘ ਬਲਪੁਰੀਆਂ ਸਮੇਤ ਹੋਰ ਅਹਿਮ ਸ਼ਖਸੀਅਤਾਂ ਵੱਲੋਂ ਸ਼ਿਰਕਤ ਕਰਦਿਆਂ ਗਤਕਾ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਦੌਰਾਨ ਵਿਰਸਾ ਸੰਭਾਲ ਗੱਤਕਾ ਕੱਪ ਦੇ ਵਿੱਚ ਫੜੀ ਛੋਟੀ ਦੇ ਮੁਕਾਬਲੇ ਵਿੱਚ ਗੁਰੂ ਕਲਗੀਧਰ ਗਤਕਾ ਅਖਾੜਾ ਪਹਿਲੇ ਸਥਾਨ ਤੇ, ਬਾਬਾ ਬਘੇਲ ਸਿੰਘ ਜੀ ਗਤਕਾ ਅਖਾੜਾ ਦੂਜੇ ਸਥਾਨ ਤੇ, ਅਤੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਗਤਕਾ ਅਖਾੜਾ ਤੀਸਰੇ ਸਥਾਨ ਤੇ ਰਹੇ। ਇਸੇ ਤਰਹਾਂ ਪ੍ਰਦਰਸ਼ਨੀ ਸ਼ਾਸਤਰ ਮੁਕਾਬਲਿਆਂ ਦੇ ਵਿੱਚ ਸ਼ੇਰ ਖਾਲਸਾ ਗਤਕਾ ਅਖਾੜਾ ਪਹਿਲੇ ਸਥਾਨ ਤੇ, ਸਿੱਖ ਮਾਰਸ਼ਲ ਆਰਟ ਗਤਕਾ ਅਖਾੜਾ ਦੂਸਰੇ ਸਥਾਨ ਤੇ, ਅਤੇ ਬਾਬਾ ਬਘੇਲ ਸਿੰਘ ਗਤਕਾ ਅਖਾੜਾ ਤੀਸਰੇ ਸਥਾਨ ਤੇ ਰਹੇ । ਇਹਨਾਂ ਜੇਤੂ ਗਤਕਾ ਟੀਮਾਂ ਨੂੰ ਜਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਜਿੱਥੇ ਨਗਦ ਇਨਾਮ ਦਿੱਤੇ ਗਏ, ਉੱਥੇ ਨਾਲ ਹੀ ਜੇਤੂ ਕੱਪ ਦੇ ਕੇ ਵੀ ਸਨਮਾਨਿਤ ਕੀਤਾ ਗਿਆ । ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਆਪ ਦੇ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ, ਜਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ, ਜਨਰਲ ਸੈਕਟਰੀ ਜੋਧਵੀਰ ਸਿੰਘ, ਸੀਨੀਅਰ ਅਹੁਦੇਦਾਰ ਤੇਜਪਾਲ ਸਿੰਘ ਪਾਲ, ਰਜਿੰਦਰ ਸਿੰਘ ਹੈਪੀ, ਹਰਵਿੰਦਰ ਸਿੰਘ ਟਿੰਕੂ , ਇੰਦਰਪ੍ਰੀਤ ਸਿੰਘ ਰਿੱਕੀ, ਗਗਨਦੀਪ ਸਿੰਘ ਤੇ ਹੋਰ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਦੌਰਾਨ ਜ਼ਿਲਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ ਵੱਲੋਂ ਸਮੁੱਚੀ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ । ਇਸ ਗਤਕਾ ਕੱਪ ਦੇ ਵਿੱਚ ਰੈਫਰੀ ਅਤੇ ਜੱਜਮੈਂਟ ਦੀ ਜਿੰਮੇਵਾਰੀ ਸੀਨੀਅਰ ਰੈਫਰੀ ਕੋਚ ਬਲਬੀਰ ਸਿੰਘ ਬੱਲੀ, ਜਸਬੀਰ ਸਿੰਘ, ਜੋਧਵੀਰ ਸਿੰਘ, ਇੰਦਰਪ੍ਰੀਤ ਸਿੰਘ, ਗਗਨਦੀਪ ਸਿੰਘ, ਅਮਨਦੀਪ ਸਿੰਘ, ਸਰਬਜੀਤ ਸਿੰਘ, ਰਣਧੀਰ ਸਿੰਘ ਤੇ ਹੋਰ ਮੈਂਬਰਾਂ ਵੱਲੋਂ ਨਿਭਾਈ ਗਈ। ਇਸ ਦੌਰਾਨ ਜਿਲਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਵੱਖ-ਵੱਖ ਅਹਿਮ ਸ਼ਖਸ਼ੀਅਤਾਂ ਅਤੇ ਗਤਕਾ ਕੋਚ ਤੋਂ ਇਲਾਵਾ ਹੋਰ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ।

ਕੈਪਸ਼ਨ…..
ਜ਼ਿਲ੍ਹਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਕਰਵਾਏ ਗਤਕਾ ਕੱਪ ਵਿੱਚ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਵਿਧਾਇਕ ਸ਼ੈਰੀ ਕਲਸੀ, ਪੰਥਦੀਪ ਛੀਨਾਂ, ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਹੋਰ ਅਹੁਦੇਦਾਰ।

Leave a Reply

Your email address will not be published. Required fields are marked *