ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਦੇ ਸਬੰਧ ਵਿੱਚ ਸਿਵਲ ਹਸਪਤਾਲ ਕਲਾਨੌਰ ਵਿੱਚ ਚਲ ਰਿਹਾ ਧਰਨਾ 31ਵੇਂ ਦਿਨ ਰਿਹਾ ਜਾਰੀ

ਸਰਕਾਰ ਕਹਿੰਦੀ ਹੈ ਕਿ ਉਹ ਲੋਕਾਂ ਨੂੰ 253 ਕਿਸਮ ਦੀਆਂ ਦਵਾਈਆਂ ਦੇ ਰਹੀ ਹੈ ਪਰ ਇਸ ਦਾਅਵੇ ਦੀ ਫੂਕ ਓਦੋਂ ਨਿਕਲ ਜਾਂਦੀ ਹੈ ਜਦੋਂ ਲੋਕਾਂ ਨੂੰ ਬਾਹਰੋਂ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦਣੀਆਂ ਪੈਂਦੀਆਂ :- ਗੁਰਪ੍ਰੀਤ ਸਿੰਘ

ਬਟਾਲਾ ਕਲਾਨੌਰ ( ਸੁਭਾਸ ਸਹਿਗਲ,ਜਤਿਨ ਸਹਿਗਲ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸਿਵਲ ਹਸਪਤਾਲ ਕਲਾਨੌਰ ਵਿੱਚ ਚਲ ਰਿਹਾ ਧਰਨੇ 31ਵਾਂ ਦਿਨ ਜਾਰੀ ਰਿਹਾ। ਅੱਜ ਦੇ ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਨੇ ਕੀਤੀ । ਓਮ ਪ੍ਰਕਾਸ਼ ਸਾਬਕਾ ਸਰਪੰਚ ਕਲਾਨੌਰ, ਜਰਨੈਲ ਸਿੰਘ ਸਪਰਾਵਾਂ, ਦਲਜੀਤ ਸਿੰਘ ਤਲਵੰਡੀ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਧੜਾ ਧੜ ਨੌਕਰੀਆਂ ਦੇ ਰਹੇ ਹਾਂ। ਪਰ ਜ਼ਮੀਨੀ ਤੋਰ ਤੇ ਹਕੀਕਤ ਇਸ ਦੇ ਉਲਟ ਹੈ ਉਦਾਹਰਨ ਦੇ ਤੌਰ ਤੇ ਸਰਕਾਰੀ ਹਸਪਤਾਲ ਕਲਾਨੌਰ ਹਸਪਤਾਲ ਵਿਚ ਡਾਕਟਰਾਂ ਅਤੇ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਹੈ ਲੋਕ ਦੂਰੋਂ ਦੂਰੋਂ ਇਸ ਹਸਪਤਾਲ ਵਿਚ ਦਵਾਈ ਲੈਣ ਆਉਂਦੇ ਹਨ ਪਰ ਡਾਕਟਰ ਨਾ ਹੋਣ ਕਾਰਨ ਉਹਨਾਂ ਦੇ ਪੱਲੇ ਨਿਰਾਸ਼ਤਾ ਹੀ ਪੈਂਦੀ ਹੈ। ਕਿਸਾਨ ਜਥੇਬੰਦੀਆਂ ਦੇ ਧਰਨੇ ਤੋਂ ਬਾਅਦ ਸਰਕਾਰ ਨੇ ਡੰਗ ਟਪਾਊ ਨੀਤੀਆਂ ਨਾਲ ਥੋੜ੍ਹਾ ਬਹੁਤ ਅਸਰ ਹੋਇਆ ਹੈ। ਪਰ ਅਸੀਂ ਸਥਾਈ ਹੱਲ ਚਾਹੁੰਦੇ ਹਾਂ ਇਥੇ ਨਾ ਤਾਂ ਕੋਈ ਸਰਜਨ ਹੈ ਅਤੇ ਨਾ ਹੀ ਲੇਡੀ ਡਾਕਟਰ ਦਾ ਪ੍ਰਬੰਧ ਹੈ। ਸਰਕਾਰ ਕਹਿੰਦੀ ਹੈ ਕਿ ਉਹ ਲੋਕਾਂ ਨੂੰ 253 ਕਿਸਮ ਦੀਆਂ ਦਵਾਈਆਂ ਦੇ ਰਹੀ ਹੈ ਪਰ ਇਸ ਦਾਅਵੇ ਦੀ ਫੂਕ ਓਦੋਂ ਨਿਕਲ ਜਾਂਦੀ ਹੈ ਜਦੋਂ ਲੋਕਾਂ ਨੂੰ ਬਾਹਰੋਂ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ। ਇਹੋ ਹਾਲ ਸੀਨੀਅਰ ਸੈਕੰਡਰੀ ਸਕੂਲ, ਸਮਾਜਿਕ ਸੁਰੱਖਿਆ ਵਿਭਾਗ, ਬਿਜਲੀ ਬੋਰਡ , ਤਹਿਸੀਲ ਕੰਪਲੈਕਸ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਹੈ। ਅਸੀਂ ਸਰਕਾਰਾਂ ਨੂੰ ਕਹਿ ਦੇਣਾ ਚਾਹੁੰਦੇ ਹਾਂ ਕਿ ਉਹ ਝੂਠ ਬੋਲਣਾ ਬੰਦ ਕਰੇ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ। ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ , ਪਲਵਿੰਦਰ ਸਿੰਘ, ਸਤਪਾਲ , ਬਲਵੰਤ ਚੰਦ, ਦਾਨਾ ਮਸੀਹ, ਪੱਪੂ ਮਸੀਹ, ਕਿਲ੍ਹਾ ਨੱਥੂ ਸਿੰਘ। ਮਹਿੰਦਰ ਸਿੰਘ ਲੱਖਣ ਖੁਰਦ। ਦਲਜੀਤ ਸਿੰਘ , ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ ਤਲਵੰਡੀ। ਜਰਨੈਲ ਸਿੰਘ ਸਪਰਾਵਾਂ। ਓਮ ਪ੍ਰਕਾਸ਼, ਬਲਦੇਵ ਸਿੰਘ, ਗਗਨਦੀਪ ਸਿੰਘ ਕਲਾਨੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *