ਵੱਧ ਤੋਂ ਵੱਧ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚਿਆਂ ਨੂੰ ਇਤਿਹਾਸ ਅਤੇ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਪੂਰੀ ਤਰਾਂ ਜਾਣੂ ਕਰਵਾਇਆ ਜਾ ਸਕੇ :-ਪ੍ਰਧਾਨ ਸਹਿਦੇਵ
ਬਟਾਲਾ, 7 ਅਕਤੂਬਰ (ਸੁਭਾਸ ਸਹਿਗਲ, ਜਤਿਨ ਸਹਿਗਲ)
ਪ੍ਰੇਮ ਨਗਰ ਦਾਰਾ ਸਲਾਮ ਵਿਖੇ ਸ੍ਰੀ ਕ੍ਰਿਸ਼ਨਾ ਦੀਵਾਨ ਡਰੰਮੈਟਿਕ ਕਲੱਬ ਵਲੋਂ ਆਯੋਜਿਤ ਰਾਮ ਲੀਲਾ ਦੀ ਚੋਥੀ ਨਾਈਟ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਬਨਵਾਸ ਦਾ ਉਦਘਾਟਨ ਕਰਨ ਲਈ ਸਮਾਜਸੇਵੀ ਅਤੇ ਬਿਜਨੈਸ ਮੈਨ ਸੁਭਾਸ਼ ਕੁਮਾਰ ਬਟਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੋਥੀ ਨਾਈਟ ਸ਼ੁਰੂ ਕਰਨ ਤੋਂ ਪਹਿਲਾਂ ਵਿਧੀ ਮੁਤਾਬਕ ਪੰਡਿਤ ਸ਼ੰਭੂ ਪ੍ਰਸ਼ਾਦ ਸ਼ਰਮਾ ਵੱਲੋਂ ਵਿਧੀ ਮੁਤਾਬਿਕ ਮੰਤਰ ਪੜ੍ਹੇ ਗਏ । ਕਲੱਬ ਦੇ ਕਲਾਕਾਰਾਂ ਵੱਲੋਂ ਬੜੇ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਸ਼ੰਕਰ ਭਗਵਾਨ ਦੀ ਆਰਤੀ ਕੀਤੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼ਿਵ ਦੁਰਗਾ ਮੰਦਰ ਪ੍ਰੇਮ ਨਗਰ ਦਾਰਾ ਸਲਾਮ ਕਮੇਟੀ ਦੇ ਮੈਂਬਰ ਅਤੇ ਕਈ ਮੁਹੱਲੇ ਦੀਆਂ ਨਾਮਵਰ ਹਸਤੀਆਂ ਮੌਕੇ ਤੇ ਹਾਜ਼ਰ ਸਨ । ਇਸ ਮੌਕੇ ਤੇ ਸਮਾਜ ਸੇਵਕ ਸੁਭਾਸ਼ ਕੁਮਾਰ ਰੇਮੰਡ ਵਾਲੇ ਨੇ ਕਿਹਾ ਕਿ ਸ੍ਰੀ ਕ੍ਰਿਸ਼ਨਾ ਦੀਵਾਨ ਡਰੰਮੈਟਿਕ ਕਲੱਬ ਵਲੋਂ ਹਰ ਸਾਲ ਜੋ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਉਹ ਬੜਾ ਕਾਬਿਲੇ ਤਾਰੀਫ਼ ਹੈ। ਉਹਨਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਜੀ ਦੇ ਪੂਰੇ ਜੀਵਨ ‘ਤੇ ਆਧਾਰਿਤ ਜੋ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਉਸ ਨਾਲ ਸਮਾਜ ਅੰਦਰ ਇਕ ਚੰਗਾ ਸੁਨੇਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਦਰਸਾਏ ਹੋਏ ਮਾਰਗ ‘ਤੇ ਚੱਲਣਾ ਚਾਹੀਦਾ ਅਤੇ ਹਮੇਸ਼ਾ ਹੀ ਚੰਗੇ ਕਰਮ ਕਰਨੇ ਚਾਹੀਦੇ ਹਨ। ਪ੍ਰਭੂ ਸ੍ਰੀ ਰਾਮ ਇਸ ਧਰਤੀ ‘ਤੇ ਮਾਨਵਤਾ ਦੇ ਕਲਿਆਣ ਲਈ ਆਏ ਸਨ ਜਿਹਨਾਂ ਨੇ ਆਪਣਾ ਪੂਰਾ ਜੀਵਨ ਬੜੇ ਹੀ ਸਰਲ ਅਤੇ ਸੰਘਰਸ਼ਮਈ ਬਤੀਤ ਕੀਤਾ। ਕਲੱਬ ਦੇ ਪ੍ਰਧਾਨ ਰਕੇਸ਼ ਸਹਿਦੇਵ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚਿਆਂ ਨੂੰ ਇਤਿਹਾਸ ਅਤੇ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਪੂਰੀ ਤਰਾਂ ਜਾਣੂ ਕਰਵਾਇਆ ਜਾ ਸਕੇ । ਸ਼ਿਵ ਦੁਰਗਾ ਮੰਦਰ ਕਮੇਟੀ ਦੇ ਆਗੂ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋਂ ਧਰਮ ਦੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਜੇਕਰ ਨੌਜਵਾਨ ਪ੍ਰਭੂ ਦੀਆਂ ਲੀਲਾਵਾਂ ਤੋਂ ਕੁਝ ਸਿੱਖਿਆ ਗ੍ਰਹਿਣ ਕਰਨ ਤਾਂ ਉਹ ਜਿੱਥੇ ਨਸ਼ਿਆਂ ਤੋਂ ਦੂਰ ਰਹਿਣਗੇ, ਉਥੇ ਸਮਾਜ ਵਿੱਚ ਚੰਗੇ ਕੰਮਾਂ ਵਿੱਚ ਆਪਣਾ ਸਹਿਯੋਗ ਕਰਨਗੇ। ਇਸ ਮੌਕੇ ਤੇ ਕਲੱਬ ਦੇ ਡਾਇਰੈਕਟਰ ਰਮਨ ਕੁਮਾਰ ਹੈਪੀ, ਪ੍ਰਧਾਨ ਰਕੇਸ਼ ਸਹਿਦੇਵ , ਰਾਜ ਕੁਮਾਰ ਕਾਲੀ, ਰਾਜੂ ਡੀਲੈਕਸ ਫੋਡਰੀ , ਅਨਿਲ ਕੁਮਾਰ , ਟੀਨੂੰ ਸ਼ਰਮਾ, ਵਿਜੇ ਸ਼ਰਮਾ, , ਸੁਸ਼ੀਲ ਕੁਮਾਰ, ਸਤੀਸ਼ ਮਹਾਜਨ, ਪ੍ਰਿੰਸ ਸ਼ਰਮਾ , ਸੁਰਿੰਦਰ ਸ਼ਰਮਾ , ਕਾਕਾ ਅਬਰੋਲ , ਸ਼ਕਤੀ ਸ਼ਰਮਾ , ਰਮੇਸ਼ ਵਰਮਾ , ਰਾਜ ਕੁਮਾਰ , ਸ਼ਿਵ ਸੈਨਾ ਨੇਤਾ ਕਮਲ ਵਰਮਾ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।