ਡੈੰਗੂ ਦਾ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਘਰ ਦੇ ਕੁਲਰ, ਫਰਿਜ ਦੇ ਪਿਛਲੇ ਪਾਸੇ ਵਾਲੀ ਟਰੇਅ ਨੂੰ ਹਫਤੇ ਵਿੱਚ ਇਕ ਵਾਰ ਪਾਣੀ ਸੁਕਾ ਕੇ ਸਾਫ ਕਰਨਾ ਚਾਹੀਦਾ ਹੈ :- ਦੇਵਾ ਨੰਦ ਇੰਸਪੈਕਟਰ
ਬਟਾਲਾ ( ਸੁਭਾਸ ਸਹਿਗਲ)
ਅੱਜ ਸਿਹਤ ਵਿਭਾਗ ਦੀ ਟੀਮ ਵੱਲ਼ੋਂ ਹੈਲਥ ਇੰਸਪੈਕਟਰ ਦੇਵਾ ਨੰਦ ਦੀ ਅਗਵਾਈ ਹੇਠ ਮਸੀਤ ਵਾਲੀ ਗਲੀ, ਹਰਨਾਮ ਨਗਰ ਵਿਚ ਲੋਕਾਂ ਨੂੰ ਡੈੰਗੂ ਅਤੇ ਚਿਕਨ ਗੁਣੀਆਂ ਤੋਂ ਬਚਾਓ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਬਚਾਅ ਬਾਰੇ ਰੱਖੀਆ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਹੈਲਥ ਇੰਸਪੈਕਟਰ ਦੇਵਾ ਨੰਦ ,ਸੁਰਿੰਦਰ ਪਾਲ, ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਸਿਆ ਕਿ ਡੈੰਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਘਰ ਦੇ ਕੁਲਰ, ਫਰਿਜ ਦੇ ਪਿਛਲੇ ਪਾਸੇ ਵਾਲੀ ਟਰੇਅ ਨੂੰ ਹਫਤੇ ਵਿੱਚ ਇਕ ਵਾਰ ਪਾਣੀ ਸੁਕਾ ਕੇ ਸਾਫ ਕਰ ਕੇ ਦੁਬਾਰਾ ਪਾਣੀ ਪਾ ਲੈਣਾ ਚਾਹੀਦਾ ਹੈ ,ਮਕਾਨ ਦੀਆਂ ਛੱਤਾਂ ਉਪਰ ਜੋ ਵਾਧੂ ਬਰਤਨ ,ਟਾਇਰ ਆਦਿ ਪਏ ਹੁੰਦੇ ਹਨ ਕਿਸੇ ਛੱਤ ਥੱਲੇ ਸੰਭਾਲ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਬਾਰਸ਼ ਦੇ ਪਾਣੀ ਤੋਂ ਬਚਾਇਆ ਜਾ ਸਕੇ । ਸਪਰੇਅ ਟੀਮ ਵੱਲੋਂ ਮੱਛਰ ਮਾਰਨ ਲਈ ਸਪਰੇਅ ਵੀ ਕੀਤੀ ਗਈ।ਟੀਮ ਨੇ ਕਿਹਾ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਤਾਂ ਉਸ ਨੂੰ ਆਪਣਾ ਟੈਸਟ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਉਣਾ ਚਾਹੀਦਾ ਹੈ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੁੰਦਾ ਹੈ ।ਇਸ ਮੌਕੇ ਅਮਨਦੀਪ ਸਿੰਘ, ਗੁਰਮੇਜ ਸਿੰਘ ਅਤੇ ਜਰਮਨ ਦੀਪ ਸਿੰਘ ਹਾਜਰ ਸਨ।