ਸ਼ਿਵ ਦੁਰਗਾ ਮੰਦਰ ਕਮੇਟੀ ਪ੍ਰੇਮ ਨਗਰ ਦਾਰਾ ਸਲਾਮ ਦੇ ਸਰਬ ਸੰਮਤੀ ਨਾਲ ਰਜੇਸ਼ ਸਹਿਦੇਵ ਪ੍ਰਧਾਨ ਅਤੇ ਸਕੱਤਰ ਰੋਹਿਤ ਸਹਦੇਵ ਦੀ ਹੋਈ ਦੋ ਸਾਲ ਲਈ ਨਿਯੁਕਤੀ

ਅਸੀਂ ਸ਼ੰਕਰ ਭਗਵਾਨ ਦੇ ਚਰਨਾਂ ਵਿੱਚ ਬੈਠ ਕੇ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਤਨ ਮਨ ਧਨ ਅਤੇ ਸੱਚੇ ਦਿਲ ਨਾਲ , ਬਗੈਰ ਕਿਸੇ ਪਕਸ਼ ਪਾਤ ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੀਆਂ ਸੇਵਾਵਾਂ ਨਿਭਾਵਾਂਗੇ : ਰਜੇਸ਼ , ਰੋਹਿਤ

ਬਟਾਲਾ 9 ਅਕਤੂਬਰ (, ਸੁਭਾਸ ਸਹਿਗਲ)
ਅੱਜ ਸ਼ਿਵ ਦੁਰਗਾ ਮੰਦਰ ਪ੍ਰੇਮ ਨਗਰ ਦਾਰਾ ਸਲਾਮ ਬਟਾਲਾ ਮੰਦਰ ਕਮੇਟੀ ਦੀ ਜ਼ਰੂਰੀ ਮੀਟਿੰਗ ਮੰਦਰ ਵਿੱਚ ਹੋਈ ਜਿਸ ਵਿੱਚ ਕਮੇਟੀ ਦੇ ਪ੍ਰਧਾਨ ਸਕੱਤਰ ਅਤੇ ਮੈਂਬਰਾਂ ਸਮੇਤ ਕੁਝ ਮਹੱਲਾਂ ਨਿਵਾਸੀਆਂ ਨੇ ਹਿੱਸਾ ਲਿਆ ‌। ਪਿਛਲੇ ਬੀਤੇ ਸਮੇਂ ਮੰਦਰ ਵਿੱਚ ਹੋਈ ਡਿਵੈਲਪਮੈਂਟ ਤੇ ਕਮੇਟੀ ਦੀ ਭਰਪੂਰ ਸ਼ਲਾਂਗਾ ਕੀਤੀ ਗਈ ‌ ਅਤੇ ਮੰਦਰ ਨੂੰ ਹੋਰ ਵੀ ਸੁੰਦਰ ਬਣਾਉਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ । ਸਾਰਿਆਂ ਮੰਦਰ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਪੁਰਾਣੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਗਿਆ । ਸ਼ਕਤੀ ਸ਼ਰਮਾ ਨੇ ਰਜੇਸ਼ ਸਹਿਦੇਵ ਦਾ ਨਾਮ ਪ੍ਰਧਾਨ ਵਾਸਤੇ ਪ੍ਰਪੋਜ਼ ਕੀਤਾ ਤੇ ਸਾਰਿਆਂ ਨੇ ਉਨ੍ਹਾਂ ਦੇ ਨਾਂਮ ਤੇ ਮੋਹਰ ਲਗਾ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ । ਇਸ ਤਰ੍ਹਾਂ ਹੀ ਹਾਊਸ ਵਿਚ ਕਮਲ ਵਰਮਾ ਨੇ ਜਨਰਲ ਸਕੱਤਰ ਵਾਸਤੇ ਰੋਹਿਤ ਸਹਦੇਵ ਦਾ ਨਾਂ ਪ੍ਰਪੋਜ ਕੀਤਾ ਤੇ ਸਾਰਿਆਂ ਨੇ ਉਨ੍ਹਾਂ ਦੇ ਨਾਂਮ ਦੀ ਸਹਿਮਤੀ ਪ੍ਰਗਟਾਈ ।ਨਵ ਨਿਯੁਕਤ ਪ੍ਰਧਾਨ ਰਜੇਸ਼ ਸਹਿਦੇਵ ਅਤੇ ਸਕੱਤਰ ਰੋਹਿਤ ਸਹਦੇਵ ਕੋਲ ਆਪਣੀ ਨਵੀਂ ਟੀਮ ਖੁਦ ਚੁਣਨ ਦਾ ਅਧਿਕਾਰ ਹੋਵੇਗਾ ਅਤੇ ਟੀਮ ਦੀ ਅਵਧੀ ਦੋ ਸਾਲ ਦੀ ਰੱਖੀ ਗਈ ਹੈ। ਇਹ ਸਰਬ ਸੰਮਤੀ ਕਰਾਉਣ ਵਿੱਚ ਸਮਾਜਸੇਵੀ ਰਾਜਾ ਗੈਸਾਂ ਵਾਲੇ ਦਾ ਅਹਿਮ ਯੋਗਦਾਨ ਰਿਹਾ ।
ਪ੍ਰਧਾਨ ਰਜੇਸ਼ ਸਹਿਦੇਵ ਅਤੇ ਸਕੱਤਰ ਰੋਹਿਤ ਸਹਦੇਵ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਅਸੀਂ ਧਨਵਾਦੀ ਹਾਂ ਮਹੱਲਾਂ ਨਿਵਾਸੀਆਂ ਅਤੇ ਮੰਦਰ ਕਮੇਟੀ ਦੇ ਜਿਨ੍ਹਾਂ ਨੇ ਸਾਨੂੰ ਇਸ ਦੇ ਕਾਬਲ ਸਮਝਿਆ, ਜੋ ਜਿੰਮੇਵਾਰੀ ਮਹੱਲਾ ਨਵਾਸੀਆਂ ਨੇ ਸਾਨੂੰ ਸੌਂਪੀ ਹੈ ਅਸੀਂ ਸ਼ੰਕਰ ਭਗਵਾਨ ਦੇ ਚਰਨਾਂ ਵਿੱਚ ਬੈਠ ਕੇ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਤਨ ਮਨ ਧਨ ਅਤੇ ਸੱਚੇ ਦਿਲ ਤੋਂ , ਬਗੈਰ ਕਿਸੇ ਪਕਸ਼ ਪਾਤ ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੀਆਂ ਸੇਵਾਵਾਂ ਨਿਭਾਵਾਂਗੇ।
ਅਖੀਰ ਵਿੱਚ 35 ਸਾਲ ਤੋਂ ਮੰਦਰ ਕਮੇਟੀ ਦੀਆਂ ਸੇਵਾਵਾਂ ਨਿਭਾ ਰਹੇ ਪ੍ਰਧਾਨ ਪਵਨ ਭਾਟੀਆ ਨੂੰ ਸੀਨੀਅਰ ਮੈਂਬਰ ਵੇਦ ਪ੍ਰਕਾਸ਼ ਸ਼ਰਮਾ ਅਤੇ ਵਿਨੋਦ ਤਕਿਆਰ ਨੇ ਉਹਨਾਂ ਵੱਲੋਂ ਦਿੱਤੀਆਂ ਚੰਗੀਆਂ ਸੇਵਾਵਾਂ ਵਜੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ । ਮੰਦਰ ਦੇ ਸ਼ਾਸਤਰੀ ਸ਼ੰਭੂ ਪ੍ਰਸ਼ਾਦ ਸ਼ਰਮਾ ਜੀ ਦੀ ਹਾਜ਼ਰੀ ਵਿੱਚ ਦੋਵੇਂ ਚੁਣੇ ਗਏ ਨਵ ਨਿਯੁਕਤ ਆਗੂਆਂ ਨੂੰ ਸਰੋਪੇ ਪਾ ਕੇ ਭਗਵਾਨ ਕੋਲੋਂ ਅਸ਼ੀਰਵਾਦ ਲਿਆ ਅਤੇ ਅਖੀਰ ਵਿੱਚ ਪ੍ਰਸਾਦ ਵੰਡਿਆ ਗਿਆ । ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨ ਰਜੇਸ਼ ਸਹਿਦੇਵ ਸਕੱਤਰ ਰੋਹਿਤ ਸਹਿਦੇਵ , ਪਵਨ ਭਾਟੀਆ, ਰਜੇਸ਼ ਗੋਇਲ, ਸ਼ਕਤੀ ਸ਼ਰਮਾ, ਕਾਕਾ ਅਬਰੋਲ, ਵੇਦ ਪ੍ਰਕਾਸ਼ ਸ਼ਰਮਾ, ਵਿਨੋਦ ਤਕਿਆਰ, ਅਸ਼ੋਕ ਮਹਾਜਨ, ਪਿੰਕਾ ਜੱਜ, ਰਾਜਕੁਮਾਰ ਵਰਮਾ, ਰਮੇਸ਼ ਵਰਮਾ, ਜੋਗਿੰਦਰ ਪਾਲ, ਵਿਜੇ ਕੁਮਾਰ, ਪੁਲਕਿਤ ਮਹਾਜਨ , ਸਮਾਜਸੇਵੀ ਰਾਜ ਕੁਮਾਰ ਗੈਸਾਂ ਵਾਲੇ ਅਤੇ ਅਵਿਨਾਸ਼ ਸ਼ਰਮਾ ਆਦਿ ਹਾਜਰ ਸਨ ।

Leave a Reply

Your email address will not be published. Required fields are marked *