*
ਲਿਆ ਪ੍ਰਣ- ਜੋਗਿੰਦਰ ਅੰਗੂਰਾਲਾ*
*ਨੌਜ਼ਵਾਨ ਪੀੜੀ ਅੰਦਰ ਪਾਣੀ ਨੂੰ ਬਚਾਉਣ ਦੇ ਲਈ ਇੱਕ ਚੇਤਨਾ ਪੈਦਾ ਕੀਤੀ ਜਾਵੇਗੀ- ਈਸ਼ੂ ਰਾਂਚਲ*
ਡਾ. ਅਬਦੁੱਲ ਕਲਾਮ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਈਏ- ਨਿਖਿਲ ਅਗਰਵਾਲ
ਬਟਾਲਾ, 15 ਅਕਤੂਬਰ ( ਸੁਭਾਸ ਸਹਿਗਲ,ਜਤਿਨ ਸਹਿਗਲ)
*ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਪਹੰੁਚਾਉਣ ਵਾਲੇ ਅਣਥੱਕ ਵਿਗਿਆਨੀ ਸਾਬਕਾ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਜੀ ਦਾ ਜਨਮ ਦਿਨ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤ ਰਾਸ਼ਟਰ ਸੰਗਠਨ ਰਜਿ. ਵਲੋਂ ਪਾਣੀ ਨੂੰ ਬਚਾਉਣ ਦੇ ਸੰਕਲਪ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਡਾ. ਅਬਦੁੱਲ ਕਲਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਸਾਡੇ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਵਾਲੇ ਸਾਬਕਾ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਜੀ ਦਾ ਅੱਜ ਜਨਮ ਦਿਨ ਪਾਣੀ ਨੂੰ ਬਚਾਉਣ ਦਾ ਪ੍ਰਣ ਲੈ ਕੇ ਮਨਾ ਰਹੇ ਹਾਂ। ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਧਰਤੀ ਹੇਠਾਂ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਪਾਣੀ ਨੂੰ ਬਚਾਉਣ ਦੇ ਲਈ ਨੌਜ਼ਵਾਨ ਪੀੜੀ ਦੇ ਅੰਦਰ ਇੱਕ ਭਾਵਨਾ ਭਰੀ ਜਾਵੇਗੀ ਤਾਂ ਜੋ ਪਾਣੀ ਨੂੰ ਵਕਤ ਰਹਿੰਦਿਆਂ ਹੀ ਬਚਾ ਲਿਆ ਜਾਵੇ। ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਡਾ. ਅਬਦੁੱਲ ਕਲਾਮ ਜੀ ਅਣਥੱਕ ਵਿਗਿਆਨੀ ਸਨ ਅਤੇ ਉਨਾਂ ਨੇ ਦੇਸ਼ ਨੂੰ ਬਹੁਤ ਕੁੱਝ ਦਿੱਤਾ ਹੈ। ਇਸ ਮੌਕੇ ਬੋਲਦਿਆਂ ਮਜ਼ਬੂਤ ਰਾਸ਼ਟਰ ਸੰਗਠਨ ਦੇ ਪੰਜਾਬ ਹੈਡ ਸ਼੍ਰੀ ਈਸ਼ੂ ਰਾਂਚਲ ਨੇ ਡਾ. ਅਬਦੁੱਲ ਕਲਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨਾਂ ਦੀ ਜੀਵਨੀ ’ਤੇ ਝਾਤ ਮਾਰੀ ਜਾਵੇ ਤਾਂ ਉਹ ਬਹੁਤ ਵੱਡੇ ਦੇਸ਼ ਭਗਤ ਸਨ ਸਾਨੂੰ ਨੌਜ਼ਵਾਨ ਪੀੜੀ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕਰਨ ਦੀ ਲੋੜ ਹੈ। ਈਸ਼ੂ ਰਾਂਚਲ ਨੇ ਕਿਹਾ ਕਿ ਡਾ. ਅਬਦੁੱਲ ਕਲਾਮ ਦੇ ਜਨਮ ਦਿਨ ’ਤੇ ਪਾਣੀ ਨੂੰ ਬਚਾਉੁਣ ਦੇ ਲਈ ਵੱਡਾ ਹੰਭਲਾ ਮਾਰਿਆ ਜਾਵੇਗਾ। ਇਸ ਮੌਕੇ ਬੋਲਦਿਆਂ ਮਜ਼ਬੂਤ ਰਾਸ਼ਟਰ ਸੰਗਠਨ ਬਟਾਲਾ ਦੇ ਪ੍ਰਧਾਨ ਨਿਖਿਲ ਅਗਰਵਾਲ ਨੇ ਡਾ. ਅਬਦੁੱਲ ਕਲਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਨਿਖਿਲ ਅਗਰਵਾਲ ਨੇ ਕਿਹਾ ਕਿ ਡਾ. ਅਬਦੁੱਲ ਕਲਾਮ ਜੀ ਦੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਤੋਂ ਬਾਅਦ ਉਨਾਂ ਦਾ ਬੈਂਕ ਬੈਲੰਸ ਖਾਲੀ ਸੀ ਕਿਉਂਕਿ ਉਨਾਂ ਨੂੰ ਜਿੰਨੀ ਪੈਨਸ਼ਨ ਮਿਲਦੀ ਸੀ ਉਹ ਆਪਣਾ ਖਰਚ ਰੱਖ ਕੇ ਬਾਕੀ ਵਿਦਿਆਰਥੀ ਭਲਾਈ ਸੁਸਾਇਟੀ ਨੂੰ ਦਾਨ ਕਰ ਦਿੰਦੇ ਸਨ ਜੋ ਕਿ ਸਾਨੂੰ ਸਾਰਿਆਂ ਨੂੰ ਉਨਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਦੇਸ਼ ਦੀ ਉਨੱਤੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਕੁਮਾਰ ਹੈਪੀ ( ਟੋਕੇ ਵਾਲੇ) , ਜੁਗਲ ਕਿਸ਼ੋਰ, ਰਾਜੀਵ ਮਲਹੋਤਰਾ, ਬਲਰਾਮ ਚੋਪੜਾ, ਅਰੁਣ ਸੇਖੜੀ, ਅਤੁਲ ਬਜਾਜ, ਹਰਪ੍ਰੀਤ ਮਠਾਰੂ, ਪੰਕਜ ਮਹਿਤਾ ਹਾਜ਼ਿਰ ਸਨ।*